ਕਿ ਉਹ ਆਪਣੇ ਪਿਤਾ ਹਰਭਜਨ ਸਿੰਘ ਦੇ ਨਾਲ ਗ੍ਰਾਮੀਣ ਬੈਂਕ ਕਲਾਨੌਰ ਵਿਚੋਂ ਢਾਈ ਲੱਖ ਰੁਪਏ ਲੈ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਕਿ ਰਸਤੇ ਵਿੱਚ ਇੱਕ ਰੇਹੜੀ ਉਤੇ ਰੁਕ ਕੇ ਜੂਸ ਪੀ ਰਹੇ ਸੀ। ਉਦੋਂ ਇੱਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਨੇ
ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦੇਖਦਿਆਂ ਹੀ ਉਹ ਉਸ ਦੇ ਹੱਥ ਵਿਚੋਂ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ। ਉਨ੍ਹਾਂ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਦੂਰ ਨਿਕਲ ਚੁੱਕੇ ਸਨ।
ਉਨ੍ਹਾਂ ਨੇ ਕਿਹਾ ਕਿ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ਦੀ ਲੁੱਟੀ ਗਈ ਮਿਹਨਤ ਦੀ ਕਮਾਈ ਵਾਪਿਸ ਦੁਆਈ ਜਾਵੇ। ਇਸ ਘਟਨਾ ਸਬੰਧੀ ਜਦੋਂ ਕਲਾਨੌਰ ਦੇ ਐਸ.ਐਚ.ਓ ਸਰਦਾਰ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਓਹੀ ਰਟਿਆ ਰਟਾਇਆ ਜਵਾਬ ਸਾਹਮਣੇ ਆਇਆ ਕੇ ਘਟਨਾ
ਬਾਰੇ ਪਤਾ ਲੱਗਾ ਉਦੋਂ ਤੋਂ ਹੀ ਆਸ ਪਾਸ ਦੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ