ਦੋਸਤੋ ਆਪਣੇ ਹੀ ਪੁੱਤ ਦਾ ਕਤਲ ਕਰਨ ਵਾਲੇ ਪਿਓ ਨੂੰ ਪੁਲਿਸ ਨੇ ਦੋ ਦਿਨ ਪਹਿਲਾਂ ਫੜ ਤਾਂ ਲਿਆ ਸੀ ਪਰ ਇਸ ਦਾ ਅਸਲੀ ਕਾਰਨ ਨਹੀਂ ਪਤਾ ਲੱਗਿਆ ਸੀ। ਕਿਉਂ ਇਸ ਦਰਿੰਦੇ ਨੇ ਤਿੰਨ ਸਾਲ ਦੇ ਗੁਰਸੇਵਕ ਸਿੰਘ ਦੀ ਜਾਨ ਲਈ।
ਹੁਣ ਪਿਤਾ ਅੰਗਰੇਜ਼ ਸਿੰਘ ਨੇ ਪੂਰਾ ਕਬੂਲ ਨਾਮਾਂ ਦਿੱਤਾ ਹੈ। ਕਿਉਂ ਉਹ ਆਪਣੇ ਪੁੱਤ ਦੇ ਲਈ ਹੈਵਾਨ ਬਣਿਆ। ਇਸ ਦਾ ਕਹਿਣਾ ਹੈ ਮੈਂ ਦਿਹਾੜੀਦਾਰ ਹਾਂ ਜਦੋਂ ਮੈਂ ਆਪਣੇ ਪੁੱਤ ਦੇ ਮੂੰਹ ਵੱਲ ਵੇਖਦਾ ਸੀ ਤਾਂ ਮੇਰੇ ਮਨ ਵਿੱਚ ਇਹ ਆਉਂਦਾ ਸੀ। ਇਹ ਵੀ ਵੱਡਾ ਹੋ ਕੇ ਦਿਹਾੜਿਆਂ ਹੀ ਲਾਏਗਾ।
ਜਿਵੇਂ ਮੈਂ ਗਰੀਬੀ ਦੀ ਦਲਦਲ ਵਿੱਚ ਫਿਸ ਰਿਹਾ ਹਾਂ ਤੇ ਓਦਾਂ ਹੀ ਮੇਰਾ ਬੱਚਾ ਵੀ ਇਸ ਦਲਦਲ ਦੇ ਵਿੱਚ ਫਸੇਗਾ। ਅਤੇ ਅੰਗਰੇਜ਼ ਸਿੰਘ ਨੇ ਕਿਹਾ ਪਹਿਲਾਂ ਮੈਂ ਵੀ ਮਰਨਾ ਚਾਹੁੰਦਾ ਸੀ ਪਤਾ ਨਹੀਂ ਮੇਰੇ ਦਿਮਾਗ਼ ਵਿੱਚ ਕੀ ਆਇਆ ਮੈਂ ਉਸ ਨੂੰ ਮਾਰ ਦਿੱਤਾ।
ਅਤੇ ਇਸ ਦੇ ਨਾਲ ਹੀ ਅੰਗਰੇਜ਼ ਸਿੰਘ ਨੇ ਕਿਹਾ ਮੈਂ ਆਪਣੇ ਪੁੱਤਰ ਨੂੰ ਬਹੁਤ ਜਿਆਦਾ ਪਿਆਰ ਕਰਦਾ ਸੀ। ਓਹ ਮੇਰੇ ਬਿਨਾਂ ਨਹੀਂ ਰਹਿੰਦਾ ਸੀ। ਅਤੇ ਮੈਂ ਉਸਦੇ ਬਿਨਾ ਨਹੀਂ ਰਹਿੰਦਾ ਸੀ। ਅਤੇ ਮੈਂ ਬਹੁਤ ਵੱਡਾ ਪਾਪੀ ਹਾਂ, ਮੈਂ ਆਪਣੇ ਹੀ ਬੱਚੇ ਨੂੰ ਮਾਰ ਦਿੱਤਾ।
ਪਿਤਾ ਨੇ ਕਿਹਾ ਮੇਰੇ ਕੋਲੇ ਇੱਕ ਕਿੱਲਾ ਜਮੀਨ ਹੈ ਉਸ ਦੇ ਵਿੱਚੋਂ ਵੀ ਮੈਂ ਦੋ ਕਨਾਲਾਂ ਵੇਚ ਕੇ ਖਾ ਗਿਆ ਸੀ। ਤੇ ਮੇਰੇ ਕੋਲ ਨਾ ਤਾਂ ਜ਼ਿਆਦਾ ਜ਼ਮੀਨ ਸੀ ਮੈਂ ਵੀ ਖੁਦ ਵੀ ਸੀਮਿੰਟ ਵਾਲੀ ਦੁਕਾਨ ਤੇ ਦਿਹਾੜੀ ਦੱਪਾ ਕਰਦਾ ਸੀ। ਜਿਸ ਕਰਕੇ ਮੈਂ ਗਰੀਬੀ ਤੋਂ ਬਹੁਤ ਤੰਗ ਆਇਆ ਸੀ।
https://youtu.be/oVvJOo-ww4Y
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ